ਤੇਜ਼ ਹਨੇਰੀ ਕਾਰਨ ਸੜਕਾਂ ਤੇ ਡਿੱਗੇ ਦਰੱਖਤਾਂ ਨੂੰ ਨੌਜਵਾਨਾਂ ਨੇ ਹਟਾਇਆ - ਐਮਰਜੈਂਸੀ
ਸ੍ਰੀ ਫਤਿਹਗੜ੍ਹ ਸਾਹਿਬ: ਬੀਤੇ ਦਿਨੀਂ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਆਏ ਜ਼ੋਰਦਾਰ ਹਨੇਰੀ ਝੱਖੜ ਕਾਰਨ ਸੜਕਾਂ ਕਿਨਾਰੇ ਖੜ੍ਹੇ ਦਰੱਖਤ ਟੁੱਟ ਕੇ ਥੱਲੇ ਡਿੱਗ ਗਏ ਜਿਸ ਕਾਰਨ ਚੱਲ ਰਹੀ ਆਵਾਜਾਈ ਦੇ ਚੱਲਦੇ ਜਾਨੀ ਨੁਕਸਾਨ ਹੋ ਸਕਦਾ ਸੀ।ਖੇਤਾਂ ਵਿੱਚ ਜੀਰੀ ਲਾ ਰਹੇ ਨੌਜਵਾਨਾਂ ਨੇ ਇਕੱਠੇ ਹੋ ਕੇ ਸੜਕਾਂ ਤੇ ਡਿੱਗੇ ਦਰੱਖਤਾਂ ਨੂੰ ਵੱਢ ਕੇ ਸੜਕਾਂ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਤਾਂ ਕਿ ਕੋਈ ਸੜਕ ਹਾਦਸਾ ਨਾ ਵਾਪਰ ਜਾਵੇ ਤੇ ਕਿਸੇ ਹੋਰ ਜ਼ਰੂਰੀ ਕੰਮ ਲਈ ਜਾ ਰਹੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ‘ਤੇ ਦਰੱਖਤਾਂ ਨੂੰ ਸਾਈਡ ‘ਤੇ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣਾ ਨੈਤਿਕ ਫਰਜ਼ ਸਮਝਦਿਆਂ ਹੋਇਆਂ ਇਹ ਦਰੱਖਤ ਹਟਾਏ ਗਏ ਹਨ, ਕਿਉਂਕਿ ਕੋਈ ਵੀ ਐਮਰਜੈਂਸੀ ਕਿਸੇ ਨੂੰ ਵੀ ਵਾਪਰ ਸਕਦੀ ਹੈ ਤੇ ਜੇਕਰ ਰੋਡ ਸਾਫ ਹੋਵੇਗਾ ਤਾਂ ਕੋਈ ਵਾਹਨ ਸੜਕਾਂ ਤੋਂ ਗੁਜ਼ਰ ਸਕੇਗਾ ।