ਲੁੱਟਖੋਹ ਦੇ ਮਕਸਦ ਨਾਲ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈ ਗੋਲੀ - ਲੁੱਟਖੋਹ
ਸ੍ਰੀ ਅਨੰਦਪੁਰ ਸਾਹਿਬ: ਲੰਘੀ ਰਾਤ ਨੂੰ ਨਾਮੀ ਵਾਪਰੀ ਦੇ ਮੁੰਡੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਨੇ ਲੁੱਟਖੋਹ ਦੇ ਮਕਸਦ ਨਾਲ ਨੌਜਵਾਨ ਉੱਤੇ ਗੋਲੀ ਚਲਾਈ ਸੀ। ਗੋਲੀ ਨੌਜਵਾਨ ਦੇ ਹੱਥ ਉੱਤੇ ਲੱਗੀ ਹੈ ਜਿਸ ਨਾਲ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਨੂੰ ਜਾ ਰਿਹਾ ਸੀ ਅਤੇ ਰਸਤੇ ਵਿੱਚ ਇੱਕ ਮੋਟਰ ਸਾਈਕਲ ਉੱਤੇ ਤਿੰਨ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਮਗਰੋਂ ਇੱਕ ਵਿਅਕਤੀ ਨੇ ਉਸ ਦੇ ਪਿੱਛੋਂ ਵਾਰ ਕੀਤਾ ਅਤੇ ਦੂਜੇ ਨੇ ਉਸ ਉੱਤੇ ਪਿਸਤੌਲ ਤਾਣ ਕੇ ਸਭ ਕੁਝ ਦੇਣ ਲਈ ਕਿਹਾ, ਜਦੋਂ ਉਨ੍ਹਾਂ ਉਸ ਨੂੰ ਧੱਕਾ ਮਾਰਿਆ ਤਾਂ ਉਨ੍ਹਾਂ ਲੁਟੇਰਿਆਂ ਨੇ ਫਾਇਰ ਕਰ ਦਿੱਤਾ ਜਿਸ ਦੀ ਗੋਲੀ ਉਨ੍ਹਾਂ ਦੇ ਹੱਥ ਵਿੱਚ ਲੱਗੀ। ਡੀਐਸਪੀ ਨੇ ਕਿਹਾ ਕਿ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ ਵਿੱਚ ਪੁਲਿਸ ਦੋਸ਼ੀ ਨੂੰ ਕਾਬੂ ਕਰ ਲਵੇਗੀ।