ਰਜਬਾਹੇ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ - ਸ਼ਾਦੀਸ਼ੁਦਾ ਨੌਜਵਾਨ
ਮਾਨਸਾ: ਮਾਨਸਾ ਦੇ ਪਿੰਡ ਠੂਠਿਆਂਵਾਲੀ ਵਿੱਚੋਂ ਲੰਘਦੇ ਰਜਬਾਹੇ ਦੇ ਵਿੱਚ ਨਹਾਉਣ ਗਏ, ਇੱਕ 34 ਸਾਲਾ ਨੌਜਵਾਨ ਡੁੱਬ ਚੁੱਕਿਆ ਹੈ, ਜਿਸ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾਂ ਰਹੀ ਹੈ, ਦੱਸਿਆ ਜਾਂ ਰਿਹਾ ਹੈ, ਕਿ ਉਕਤ ਨੌਜਵਾਨ ਸ਼ਾਦੀਸ਼ੁਦਾ ਸੀ, ਅਤੇ ਇਕ ਬੱਚੇ ਦਾ ਪਿਤਾ ਵੀ ਸੀ। ਦੇਰ ਸ਼ਾਮ ਤੱਕ ਉਕਤ ਨੌਜਵਾਨ ਦੀ ਭਾਲ ਜਾਰੀ ਹੈ, ਫਿਲਹਾਲ ਅਜੇ ਤੱਕ ਨੌਜਵਾਨ ਦਾ ਕੋਈ ਵੀ ਪਤਾ ਨਹੀਂ ਲੱਗਿਆ।