ਟ੍ਰੇਨ ਦੀ ਚਪੇਟ ਵਿੱਚ ਆ ਕੇ ਨੌਜਵਾਨ ਦੀ ਮੌਤ - ਜਲੰਧਰ
ਜਲੰਧਰ: ਫਗਵਾੜਾ ਜਲੰਧਰ ਦੇ ਰੇਲਵੇ ਟਰੈਕ ਪਿੰਡ ਮੇਹਟਾ ਕਲੋਨੀ ਦੇ ਕੋਲ ਰੇਲ ਦੀ ਚਪੇਟ ਵਿੱਚ ਆਉਣ ਦੇ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਿਸ ਦੀ ਸੂਚਨਾ ਮਿਲਦੇ ਹੀ ਜੀਆਰਪੀ ਚੌਕੀ ਇੰਚਾਰਜ ਮੌਕੇ ਤੇ ਹੀ ਪੁੱਜ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਚੌਂਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੇਨ ਹੇਠਾਂ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮਰਨ ਵਾਲੇ ਦੀ ਪਹਿਚਾਣ ਨਹੀ ਹੋ ਪਾਈ। ਪੁਲਿਸ ਵੱਲੋਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਮ੍ਰਿਤਕ ਦੀ ਬਾਡੀ ਨੂੰ ਰਖਵਾ ਦਿੱਤਾ ਹੈ।