ਮਹਿਲਾ ਨੇ ਪੁਲਿਸ ਮੁਲਾਜ਼ਮਾਂ ‘ਤੇ ਲਗਾਏ ਗੰਭੀਰ ਇਲਜ਼ਾਮ - ਗਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਾਏ
ਸ੍ਰੀ ਮੁਕਤਸਰ ਸਾਹਿਬ: ਸੂਬੇ ਦੀ ਪੰਜਾਬ ਪੁਲਿਸ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿਵਾਦਾਂ ਦੇ ਵਿੱਚ ਰਹਿੰਦੀ ਹੈ। ਹੁਸ਼ਿਆਰੁਪਰ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮਾਂ ਉੱਪਰ ਉਸਦੇ ਘਰ ਆ ਕੇ ਕੁੱਟਮਾਰ ਤੇ ਗਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਾਏ ਹਨ। ਮਹਿਲਾ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਸਾਡੇ ਘਰ ਬਿਨਾਂ ਗੱਲ ਤੋਂ ਸਾਡੇ ਘਰ ਰੇਡ ਕੀਤੀ ਸੀ ਜਿੱਥੇ ਉਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਵੀ ਕੀਤੀ ਅਤੇ ਸਾਡੇ ਕੁਝ ਪੈਸੇ ਵੀ ਚੁੱਕ ਕੇ ਲੈ ਗਏ। ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਵੀ ਬੋਲੀ ਗਈ ਹੈ। ਓਧਰ ਦੂਜੇ ਪਾਸੇ ਇਸ ਮਸਲੇ ਸਬੰਧੀ ਜਦੋਂ ਰੇਡ ਕਰਨ ਗਏ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਵੱਲੋ ਮਹਿਲਾ ਵੱਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
Last Updated : Sep 8, 2021, 6:39 PM IST