ਪੰਜਾਬ

punjab

ETV Bharat / videos

ਵਿਆਹੁਤਾ ਨੇ ਭੁੱਬਾ ਮਾਰ ਰੋਂਦੇ ਸਹੁਰੇ ਪਰਿਵਾਰ ਤੇ ਪੁਲਿਸ ‘ਤੇ ਲਾਏ ਇਹ ਗੰਭੀਰ ਇਲਜ਼ਾਮ - ਧੱਕਾਮੁੱਕੀ

By

Published : Oct 5, 2021, 7:21 PM IST

ਅੰਮ੍ਰਿਤਸਰ: ਅਜਨਾਲਾ ਚ ਇੱਕ ਵਿਆਹੁਤਾ ਲੜਕੀ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਲੜਕੀ ਨੇ ਭੁੱਬਾ ਮਾਰ ਮਾਰ ਰੌਂਦਿਆਂ ਨੇ ਆਪਣੀ ਸਾਰੀ ਗੱਲ ਦੱਸੀ ਹੈ। ਲੜਕੀ ਨੇ ਪੁਲਿਸ ਅਧਿਕਾਰੀ (Police officer) ਤੇ ਵੀ ਉਸ ਨਾਲ ਹੱਥਾਪਾਈ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਲੜਕੀ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ (Demand justice) ਕੀਤੀ ਹੈ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਗੱਲ ਸੁਣ ਕੇ ਸੁਣਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੀ ਨਾਲ ਕਿਸੇ ਤਰ੍ਹਾਂ ਦੀ ਹੋਈ ਧੱਕਾਮੁੱਕੀ ਦੀ ਉਨ੍ਹਾਂ ਨੂੰ ਖਬਰ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋਨਾਂ ਧਿਰਾਂ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਹੁਣ ਸੋਮਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਹੈ।

ABOUT THE AUTHOR

...view details