ਮਹਿਲਾ ਵਕੀਲ ਨੇ ਰਾਜਾ ਵੜਿੰਗ ਦੇ ਕੰਮਾਂ ਦੀ ਕੀਤੀ ਪ੍ਰਸੰਸਾ - ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ:ਪੰਜਾਬ ਦੇ ਟਰਾਂਸਪੋਰਟ ਮੰਤਰੀ (Minister of Transport) ਅਮਰਿੰਦਰ ਸਿੰਘ ਰਾਜਾ ਵੜਿੰਗ ਹਾਈਕੋਰਟ (High Court)ਗਏ ਸਨ।ਉਸ ਸਮੇਂ ਰਾਜਾ ਵੜਿੰਗ AG ਦੇ ਦਫ਼ਤਰ ਗਿਆ ਤਾਂ ਉਥੇ ਇਕ ਮਹਿਲਾ ਵਕੀਲ ਨੇ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਅਤੇ ਉਸ ਵੱਲੋਂ ਟਰਾਂਸਪੋਰਟ ਵਿਭਾਗ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।ਮਹਿਲਾ ਵਕੀਲ ਨੇ ਕਿਹਾ ਹੈ ਕਿ ਤੁਸੀ ਜਦੋਂ ਵਿਭਾਗ ਲਈ ਕੰਮ ਕਰਦੇ ਹੋ ਤਾਂ ਮੇਰੇ ਅੰਦਰ ਆਸ ਜਾਗ ਦੀ ਹੈ ਕਿ ਪੰਜਾਬ ਵਿਚ ਸੁਧਾਰ ਹੋ ਰਿਹਾ ਹੈ।ਉਸ ਨੇ ਕਿਹਾ ਹੈ ਕਿ ਦੇਸ਼ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਾ ਹੀ ਸਾਡਾ ਫਰਜ ਹੈ।ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਹੈ ਤੁਹਾਡੇ ਵਰਗੇ ਲੋਕਾਂ ਤੋਂ ਸਾਨੂੰ ਹੋਰ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡੇ ਸ਼ਬਦਾਂ ਨੇ ਮੇਰਾ ਹੌਸਲਾ ਵਧਾਇਆ ਹੈ।