ਕੁੱਟਮਾਰ ਤੋਂ ਬਾਅਦ ਰੇਹੜੀ ਵਾਲਾ ਆਇਆ ਮੀਡੀਆ ਸਾਹਮਣੇ, ਦੱਸੀ ਸਾਰੀ ਕਹਾਣੀ - ਪੰਜਾਬ ਪੁਲੀਸ
ਬਠਿੰਡਾ : ਬਠਿੰਡਾ ਦੇ ਪੱਟੀ ਰੋਡ ਸਥਿਤ ਰੇਹੜੀ ਫੜੀ ਵਾਲਿਆਂ ਨਾਲ ਬੀਤੀ ਦਿਨੀਂ ਸਿਵਲ ਲਾਈਨ ਥਾਣੇ 'ਚ ਤਾਇਨਾਤ ਇੱਕ ਏਐੱਸਆਈ ਵੱਲੋਂ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਕੁੱਟਮਾਰ ਦਾ ਸ਼ਿਕਾਰ ਹੋਏ ਰੇਹੜੀ ਦਾ ਕੰਮ ਕਰਨ ਵਾਲੇ ਸੰਜੂ ਨਾਮਕ ਨੌਜਵਾਨ ਨੇ ਦੱਸਿਆ ਕਿ ਏਐਸਆਈ ਸੁਖਮੰਦਰ ਸਿੰਘ ਵੱਲੋਂ ਰੇਹੜੀ ਵਾਲਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਰੇਹੜਿਆਂ ਚੱਕਣ ਦੀ ਧਮਕੀ ਦਿੱਤੀ ਹੈ। ਸੰਜੂ ਨੇ ਦੱਸਿਆ ਕਿ ਉਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਪਿਤਾ ਉਸਦਾ ਬਿਮਾਰ ਰਹਿੰਦਾ ਹੈ ਅਤੇ ਉਹ ਇਸੇ ਰੇਹੜੀ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਪ੍ਰੰਤੂ ਪੰਜਾਬ ਪੁਲੀਸ ਦੇ ਥਾਣੇਦਾਰ ਵੱਲੋਂ ਬੀਤੀ ਦਿਨੀਂ ਕੀਤੀ ਗਈ ਕੁੱਟਮਾਰ ਤੋਂ ਉਹ ਕਾਫੀ ਪਰੇਸ਼ਾਨ ਹੈ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਸੰਜੂ ਨੇ ਕਿਹਾ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ।