ਸੰਸਦ 'ਚ ਕਿਸਾਨੀ ਅੰਦੋਲਨ ਦੀ ਆਵਾਜ਼ ਕੀਤੀ ਜਾ ਰਹੀ ਬੁਲੰਦ : ਮਨੀਸ਼ ਤਿਵਾੜੀ - 2022 ਦੀਆਂ ਵਿਧਾਨਸਭਾ
ਗੜ੍ਹਸ਼ੰਕਰ: ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ 'ਤੇ ਸਥਿੱਤ ਤਪ ਅਸਥਾਨ ਤੀਰਥਆਣਾ ਵਿਖੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਮੈਂਬਰ ਮਨੀਸ਼ ਤਿਵਾੜੀ 'ਤੇ ਕਾਂਗਰਸ ਦੇ ਸੂਬਾ ਜਰਨਲ ਸਕੱਤਰ 'ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਤੀਰਥਆਣਾ ਵਿਖੇ ਨਤਮਸਤਕ ਹੋਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਤਿਵਾੜੀ ਸਾਂਸਦ ਨੇ ਕਿਹਾ, ਉਨ੍ਹਾਂ ਵਲੋਂ ਸਾਂਸਦ ਦੇ ਅੰਦਰ ਅਤੇ ਬਾਹਰ ਕਿਸਾਨੀ ਅੰਦੋਲਨ ਦੇ ਸਮਰਥਨ ਕਰਕੇ ਆਵਾਜ਼ ਬੁਲੰਦ ਕੀਤੀ ਜਾਂ ਰਹੀ ਹੈ। ਇਸ ਮੌਕੇ 2022 ਦੀਆਂ ਵਿਧਾਨਸਭਾ ਦੇ ਸਬੰਧ ਗੱਲਬਾਤ ਕਰਦੇ ਹੋਏ, ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ, ਕਿ ਪਾਰਟੀ ਦਾ ਹਰ ਇੱਕ ਵਰਕਰ ਇੱਕਜੁਟ ਹੋਕੇ ਕੰਮ ਕਰੇਗਾ।