ਹੰਕਾਰੀ ਭਾਜਪਾ ਦੀ ਭੰਨ੍ਹੀ ਅੜੀ: ਮਨੀਸ਼ ਤਿਵਾੜੀ - ਕੇਂਦਰ ਸਰਕਾਰ
ਸ੍ਰੀ ਅਨੰਦਪੁਰ ਸਾਹਿਬ: ਸਾਂਸਦ ਮਨੀਸ਼ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਜਿਥੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਪਵਿੱਤਰ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਕੇਂਦਰ ਸਰਕਾਰ ਵੱਲੋਂ ਕੀਤੀ ਕਾਨੂੰਨ ਵਾਪਸ ਕੀਤੇ ਗਏ ਹਨ, ਹਾਲਾਂਕਿ ਦੇਰ ਆਏ ਦਰੁਸਤ ਆਏ, ਕੇਂਦਰ ਸਰਕਾਰ ਨੂੰ ਪ੍ਰਮਾਤਮਾ ਵੱਲੋਂ ਸੁਮੱਤ ਬਖਸ਼ੀ, ਇਸ ਲੰਬੇ ਸੰਘਰਸ਼ ਦੇ ਦੌਰਾਨ ਕਿਸਾਨਾਂ ਵੱਲੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਗਈਆਂ ਅੱਜ ਕਿਸਾਨਾਂ ਦੀ ਜਿੱਤ ਹੋਈ। ਸਰਕਾਰ ਕਾਂਗਰਸ ਪਾਰਟੀ ਦੇ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਰੇ ਬੋਲਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕੇਵਲ ਉਸ ਸਮੇਂ ਹੀ ਹਾਰੀ ਹੈ ਜਦੋਂ ਕਾਂਗਰਸ ਸਰਕਾਰ ਅਤੇ ਕਾਂਗਰਸ ਦਾ ਸੰਗਠਨ ਵੱਖੋ ਵੱਖਰੇ ਹੋ ਕੇ ਪੰਜਾਬ ਵਿੱਚ ਕੰਮ ਕਰਦੇ ਹਨ।