ਟਾਇਰ ਫਟਣ ਕਾਰਨ ਪਲਟੀ ਗੱਡੀ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਦੋਦਾ ਦੇ ਕੋਲ ਇੱਕ ਕਰਿਆਨੇ ਦੇ ਸਾਮਾਨ ਨਾਲ ਭਰੀ ਪਿਕਅੱਪ ਗੱਡੀ ਟਾਇਰ ਫਟਣ ਨਾਲ ਪਲਟ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਡਰਾਈਵਰ ਦਾ ਕਹਿਣਾ ਸੀ ਕਿ ਅਸੀਂ ਰਾਮਾਮੰਡੀ ਤੋਂ ਘਿਓ ਲੈ ਕੇ ਮੁਕਤਸਰ ਆ ਰਹੇ ਸੀ ਤਾਂ ਅਚਾਨਕ ਗੱਡੀ ਦਾ ਟਾਇਰ ਫਟ ਗਿਆ। ਗੱਡੀ ਸੜਕ ਤੇ ਪਲਟ ਗਈ ਹਾਦਸਾ ਦੇ ਕਾਰਨ ਮੇਰੇ ਸਿਰ ਤੇ ਸੱਟ ਵੱਜੀ ਹੈ। ਹਾਲੇ ਨੁਕਸਾਨ ਦਾ ਜਾਇਜਾ ਨਹੀਂ ਲਗਾਇਆ ਜਾ ਸਕਦਾ।