ਜਲੰਧਰ: ਦੁਕਾਨ 'ਚ ਬਦਮਾਸ਼ਾਂ ਵਲੋਂ ਹੱਥ ਸਾਫ਼ , ਚਾਰ ਲੱਖ ਦੇ ਕਰੀਬ ਸਮਾਨ ਚੋਰੀ - The thieves stole from the shop
ਜਲੰਧਰ: ਵਡਾਲਾ ਚੌਂਕ ਨਜ਼ਦੀਕ ਦੁਕਾਨ 'ਚ ਬਦਮਾਸ਼ਾਂ ਵਲੋਂ ਹੱਥ ਸਾਫ਼ ਕੀਤਾ ਗਿਆ। ਜਿਸ 'ਚ ਬਦਮਾਸ਼ਾਂ ਵਲੋਂ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਦੁਕਾਨ ਦੇ ਮਾਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਸਵੇਰ ਸਮੇਂ ਦੁਕਾਨ 'ਤੇ ਪਹੁੰਚਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਪਿਆ ਸੀ ਤੇ ਜਦੋਂ ਅੰਦਰ ਆ ਕੇ ਉਸ ਨੇ ਦੇਖਿਆ ਤਾਂ ਚੋਰਾਂ ਵਲੋਂ ਸਮਾਨ ਚੋਰੀ ਕੀਤਾ ਹੋਇਆ ਸੀ। ਜਿਸ ਦੀ ਕੀਮਤ ਚਾਰ ਲੱਖ ਦੇ ਕਰੀਬ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਵਡਾਲਾ ਚੌਂਕ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਦਾ ਪਤਾ ਚੱਲਿਆ ਸੀ। ਪੁਲਿਸ ਵਲੋਂ ਦੁਕਾਨ ਮਾਲਿਕ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿਚਲੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।