ਜਲੰਧਰ ’ਚ ਕਿਸਾਨਾਂ ਦੇ 'ਰੇਲ ਰੋਕੋ' ਅੰਦੋਲਨ ਦਾ ਦਿਖਿਆ ਪੂਰਾ ਅਸਰ
ਜਲੰਧਰ: ਪੂਰੇ ਦੇਸ਼ ਵਿਚ ਅੱਜ ਕਿਸਾਨਾਂ ਨੇ 'ਰੇਲ ਰੋਕੋ' ਅੰਦੋਲਨ ਕੀਤਾ ਗਿਆ, ਓਥੇ ਸ਼ਹਿਰ ’ਚ ਵੀ ਜਲੰਧਰ ਛਾਉਣੀ, ਰੇਲਵੇ ਸਟੇਸ਼ਨ ਅਤੇ ਇਸਦੇ ਨਾਲ ਲਗਦੇ ਫਾਟਕਾਂ ’ਤੇ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਿਆ ਗਿਆ। ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕੀਆਂ ਗਈਆਂ ਤੇ ਰੇਲਵੇ ਲਾਈਨ ’ਤੇ ਟੈਂਟ ਲਾ ਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਮਹਿੰਗਾਈ ਨੂੰ ਲੈ ਕੇ ਵੀ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਤਿੱਖੇ ਵਾਰ ਕੀਤੇ। ਅੰਦੋਲਨ ਵਿਚ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਕਰਕੇ ਕਿਸਾਨ ਰੇਲਵੇ ਲਾਈਨਾਂ ਅਤੇ ਸੜਕਾਂ ’ਤੇ ਬੈਠੇ ਹਨ, ਓਧਰ ਦੂਸਰੇ ਪਾਸੇ ਘਰ ਬੈਠੇ ਲੋਕ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ।