ਅਪਹਾਜ ਨੌਜਵਾਨ ਦਾ ਜਜ਼ਬਾ, ਸਾਇਕਲ ’ਤੇ ਕਿਸਾਨੀ ਸੰਘਰਸ਼ ’ਚ ਹੋਣ ਜਾ ਰਿਹਾ ਸ਼ਾਮਲ - ਕੇੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ
ਹੁਸ਼ਿਆਰਪੁਰ: ਕੇੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ਼ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ 'ਚ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਾਥ ਵੀ ਮਿਲ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਧਰਨੇ 'ਤੇ ਜਾ ਰਹੇ ਹਨ। ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਅਪਾਹਜ 32 ਸਾਲਾ ਨੌਜਵਾਨ ਵਿਨੋਦ ਚੰਦਾਲ 'ਚ ਵੀ ਧਰਨੇ ’ਚ ਜਾਣ ਦਾ ਜਜ਼ਬਾ ਦਿਖਾਈ ਦੇ ਰਿਹਾ ਹੈ| ਉਹ ਦੋ ਮਹੀਨੇ ਪਹਿਲਾਂ ਵੀ ਦਿੱਲੀ ਧਰਨੇ ’ਤੇ ਗਏ ਸੀ। ਇੱਕ ਵਾਰ ਫਿਰ ਤੋਂ ਉਹ ਧਰਨੇ ’ਚ ਜਾ ਰਹੇ ਹਨ। ਨੌਜਵਾਨ ਨੇ ਦੱਸਿਆ ਕਿ ਉਹ 500 ਕਿਲੋਮੀਟਰ ਦਾ ਰਸਤਾ ਸੱਤ ਦਿਨਾਂ ਚਤੈਅ ਕਰਨਗੇ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ 'ਤੇ ਤਰਸ ਖਾਉਣ ਅਤੇ ਇਨ੍ਹਾਂ ਬਿੱਲਾਂ ਨੂੰ ਵਾਪਿਸ ਲੈ ਲੇਣ।