ਪੰਜਾਬ

punjab

ETV Bharat / videos

ਕਿਸਾਨਾਂ 'ਤੇ ਆਧਾਰਿਤ ਕਾਂਗਰਸੀ ਵਿਧਾਇਕ ਤੇ ਲੋਕ ਸਭਾ ਮੈਂਬਰ ਨੇ ਬਣਾਇਆ ਗੀਤ - Congress MLA

By

Published : Jan 15, 2021, 3:41 PM IST

ਚੰਡੀਗੜ੍ਹ: ਕਿਸਾਨੀ ਸੰਘਰਸ਼ 'ਤੇ ਜਿੱਥੇ ਸੂਬੇ ਦੇ ਗਾਇਕਾਂ ਵੱਲੋਂ ਕਿਸਾਨੀ ਗੀਤ ਗਾਏ ਜਾ ਰਹੇ ਹਨ ਉਥੇ ਹੀ ਹੁਣ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇੱਕ ਗੀਤ ਵਿੱਚ ਅਦਾਕਾਰੀ ਕੀਤੀ ਹੈ। ਰਾਜ ਕੁਮਾਰ ਵੇਰਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਉੱਤੇ ਆਧਾਰਿਤ ਹੂਕ ਗਾਣਾ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੀਤ ਬਣਾ ਚੁੱਕੇ ਹਨ। 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਕਾਂਗਰਸ ਦੇ ਵਿਧਾਇਕ ਅਤੇ ਲੋਕ ਸਭਾ ਮੈਂਬਰ ਹਿੱਸਾ ਬਣਨਗੇ ਜਾਂ ਨਹੀਂ ਇਸ 'ਤੇ ਜਵਾਬ ਦਿੰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਜੋ ਵੀ ਫੈਸਲਾ ਕਾਂਗਰਸ ਹਾਈ ਕਮਾਨ ਕਰੇਗੀ ਉਨ੍ਹਾਂ ਨੂੰ ਮੰਨਣਾ ਪਵੇਗਾ। ਪਰ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਨਾਲ ਹਨ।

ABOUT THE AUTHOR

...view details