ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਤੋ ਬਾਅਦ ਵੀ ਬੀਜੇਪੀ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ - siege of BJP leader's houses
ਮਾਨਸਾ: ਖੇਤੀ ਕਾਨੂੰਨ ਦੇੇ ਵਿਰੋਧ 'ਚ ਕਿਸਾਨ ਦਿੱਲੀ ਵੀ ਪਹੁੰਚ ਗਏ ਹਨ। ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਜੇਪੀ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਭਾਜਪਾ ਆਗੂ ਸੂਰਜ ਛਾਬੜਾ ਦੇ ਘਰ ਦਾ ਘਿਰਾਓ ਕਰ ਉਨ੍ਹਾਂ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਰੱਦ ਕਰਵਾਏ ਬਿਨਾਂ ਉਹ ਘਰ ਨਹੀਂ ਬੈਠਣਗੇ। ਦੱਸ ਦਈਏ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਗਈਆਂ ਹਨ।