ਜਲੰਧਰ: ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਲੱਗੀ ਅੱਗ - jalandhar
ਜਲੰਧਰ: ਪੀਰ ਬੋਦਲਾ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦੀ ਸੂਚਨਾ ਜਦੋਂ ਦੁਕਾਨਦਾਰਾਂ ਨੂੰ ਲੱਗੀ ਤਾ ਬਜ਼ਾਰ 'ਚ ਅਫਰਾ ਤਫਰੀ ਮਚ ਗਈ। ਜਿਸ ਤੋਂ ਬਾਅਦ ਲਾਗੇ ਦੁਕਾਨਦਾਰਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਮੋਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਦੁਕਾਨਕਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।