ਨਸ਼ਾ ਤਸਕਰ ਫੜਨ ਪਹੁੰਚੀ ਪੁਲਿਸ 'ਤੇ ਤਸਕਰਾਂ ਵਿਚਕਾਰ ਗੋਲੀਬਾਰੀ, ਨੌਜ਼ਵਾਨ ਜ਼ਖ਼ਮੀ - ਕੋਈ ਜਵਾਬ ਨਾ ਦੇ ਸਕੀ
ਫਿਰੋਜ਼ਪੁਰ: ਰਾਜਸਥਾਨ ਤੋਂ ਪੰਜਾਬ 'ਚ ਨਸ਼ਾ ਤਸਕਰ ਫੜਨ ਪਹੁੰਚੀ ਪੁਲਿਸ ਨੇ ਫਿਰੋਜ਼ਪੁਰ ਪੁਲਿਸ ਨਾਲ ਸਾਂਝਾ ਅਪ੍ਰੇਸ਼ਨ ਕੀਤਾ ਤਾਂ ਇਸ ਦੌਰਾਨ ਤਸਕਰ ਅਤੇ ਪੁਲਿਸ ਵਿਚਕਾਰ ਗੋਲੀ ਚੱਲੀਆਂ। ਪੁਲਿਸ ਵਲੋਂ ਚਲਾਈ ਗੋਲੀ 'ਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਇਲਾਜ਼ ਈ ਹਸਪਤਾਲ ਲਿਆਦਾ ਗਿਆ, ਜਿਥੋਂ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦਾ ਕਹਿਣਾ ਕਿ ਉਹ ਤੇ ਉਸਦਾ ਸਾਥੀ ਜਾ ਰਹੇ ਸੀ ਤਾਂ ਪੁਲਿਸ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਗੋਲੀਬਾਰੀ 'ਚ ਪਤਾ ਨਹੀਂ ਕਿ ਉਸਦਾ ਸਾਥੀ ਕਿਥੇ ਹੈ। ਉਧਰ ਇਸ ਸਬੰਧੀ ਪੁਲਿਸ ਕੈਮਰੇ ਅੱਗੇ ਭੱਜਦੀ ਨਜ਼ਰ ਆਈ ਤੇ ਕੋਈ ਜਵਾਬ ਨਾ ਦੇ ਸਕੀ।