ਇੰਪਰੂਵਮੈਂਟ ਟਰੱਸਟ ਦੀ ਜਗ੍ਹਾ ਤੇ ਸਸਕਾਰ ਕਰਨ 'ਤੇ ਬਸਤੀ ਵਾਲਿਆਂ ਨੇ ਵਿਰੋਧ ਕੀਤਾ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਦੁਰਗਿਆਣਾ ਕਮੇਟੀ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਵੱਲੋ ਨਾਲ ਲਗਦੀ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ ਤੇ ਸਸਕਾਰ ਦੇ ਥੜ੍ਹੇ ਬਣਾਉਣ ਤੋਂ ਵਿਵਾਦ ਵਧ ਗਿਆ ਹੈ। ਹਿੰਦੁਸਤਾਨ ਬਸਤੀ ਦੇ ਲੋਕਾਂ ਨੇ ਮੁਰਦੇ ਫੂਕਣ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਇੰਪਰੂਵਮੈਂਟ ਟਰੱਸਟ ਦੀ ਜਗਾ ਤੇ ਸਸਕਾਰ ਕਰਨ ਲਈ ਬਣਾਏ ਜਾਣ ਵਾਲੇ ਥੜ੍ਹੇ ਬਣਾਉਣ ਤੋਂ ਰੋਕਿਆ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕਾ ਨਿਵਾਸੀ ਵੇਵਬ ਕੁਮਾਰ ਅਤੇ ਮੀਨਾ ਸੇਠੀ ਨੇ ਦੱਸਿਆ ਕਿ ਦੁਰਗਿਆਣਾ ਕਮੇਟੀ ਵੱਲੋਂ ਕੋਰੋਨਾ ਦੀ ਆੜ ਵਿਚ ਸਸਕਾਰ ਲਈ ਵਧ ਰਹੀਆਂ ਲਾਸ਼ਾਂ ਦੇ ਸਸਕਾਰ ਦਾ ਬਹਾਨਾ ਬਣਾ ਸ਼ਿਵਪੁਰੀ ਸ਼ਮਸ਼ਾਨਘਾਟ ਅਤੇ ਹਿੰਦੁਸਤਾਨ ਬਸਤੀ ਵਿਚਾਲੇ ਪੈਂਦੀ ਇੰਪਰੂਵਮੈਂਟ ਟਰੱਸਟ ਦੀ ਜਗਾ ਤੇ ਕਬਜ਼ਾ ਕਰਨ ਦੀ ਨੀਯਤ ਨਾਲ ਉਥੇ ਪਹਿਲਾਂ ਤਾਂ ਲੱਕੜੀ ਬਾਲਣ ਰੱਖਿਆ ਗਿਆ ਪਰ ਹੁਣ ਉਥੇ ਸਸਕਾਰ ਕਰਨ ਲਈ ਥੜ੍ਹੇ ਤਕ ਬਣਾਏ ਜਾ ਰਹੇ ਹਨ ਜਿਸ ਨਾਲ ਲਗਦੀ ਸੰਘਣੀ ਅਬਾਦੀ ਦੇ ਲੋਕ ਅਤੇ ਛੋਟੇ ਬੱਚੇ ਆਉਣ ਵਾਲੇ ਸਮੇਂ ਵਿਚ ਪ੍ਰਭਾਵਿਤ ਹੋ ਸਕਦੇ ਹਨ।