ਸ਼ਹੀਦ ਤ੍ਰਿਵੈਣੀ ਸਿੰਘ ਦੇ ਨਾਮ 'ਤੇ ਚੱਲਦਾ ਸਕੂਲ ਬਣਿਆ ਮਿਸਾਲ
ਪਠਾਨਕੋਟ: ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਾਡਾ ਮਾਣ ਹੁੰਦੇ ਹਨ। ਇਸੇ ਤਰ੍ਹਾਂ ਦੇ ਹੀ ਸਾਡੇ ਸ਼ਹੀਦ ਹਨ 2004 'ਚ ਜੰਮੂ 'ਚ ਅੱਵਾਦੀਆਂ ਨਾਲ ਲੜ੍ਹਦੇ ਹੋਏ ਆਪਾ ਕੁਰਬਾਨ ਕਰਨ ਵਾਲੇ ਅਸ਼ੋਕ ਚੱਕਰ ਜੇਤੂ ਸ਼ਹੀਦ ਲੈਫਟੀਨੈਂਟ ਤ੍ਰਿਵੈਣੀ ਸਿੰਘ ਹਨ। ਜਿਨ੍ਹਾਂ ਨੂੰ ਉਨ੍ਹਾਂ ਦੀ ਸ਼ਹਾਦਤ ਲਈ ਹੇਮਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਜਿੱਦੀ ਪਿੰਡ ਫ਼ਤਿਹਪੁਰ 'ਚ ਉਨ੍ਹਾਂ ਦੇ ਨਾਮ 'ਤੇ ਸਰਕਾਰੀ ਹਾਈ ਸਕੂਲ ਬਣਾਇਆ ਗਿਆ ਹੈ। ਜੋ ਆਪਣੀਆਂ ਸੇਵਾਵਾਂ ਲਈ ਅੱਜ ਮਿਸਾਲ ਬਣ ਚੁੱਕਿਆ ਹੈ। ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਇਸ ਸਕੂਲ ਨੂੰ 12ਵੀਂ ਤੱਕ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ।