12 ਅਪ੍ਰੈਲ ਨੂੰ ਸਕੂਲ ਖ਼ੁਦ ਖੋਲ੍ਹਣ ਦਾ ਐਲਾਨ, SDM ਨੂੰ ਦਿੱਤਾ ਮੰਗ ਪੱਤਰ - ਆਨਲਾਈਨ ਪੜ੍ਹਾਈ
ਅੰਮ੍ਰਿਤਸਰ : ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰ ਆਨਲਾਈਨ ਪੜ੍ਹਾਈ ਦੇ ਹੁਕਮ ਦਿੱਤੇ ਹਨ ਉਥੇ ਹੀ ਹੁਣ ਸਰਕਾਰ ਵਿਰੁੱਧ ਸਕੂਲ ਮਾਲਕ, ਅਧਿਆਪਕ ਤੇ ਵਿਦਿਆਰਥੀ ਨੇ ਮੋਰਚਾ ਖੋਲ੍ਹਦਿਆਂ 12 ਅਪ੍ਰੈਲ ਨੂੰ ਖ਼ੁਦ ਸਕੂਲ ਖੋਲ੍ਹਣ ਦੇ ਐਲਾਨ ਕਰਦਿਆਂ ਐਸਡੀਐਮ ਦਫਤਰ ਮੰਗਪੱਤਰ ਵੀ ਦਿੱਤਾ। ਇਸ ਸਬੰਧੀ ਸਕੂਲ ਮਾਲਕਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਰੈਲੀਆਂ ਚਲ ਰਹੀਆਂ ਹਨ, ਮੰਡੀਆਂ , ਸਿਨੇਮਾ ਹਾਲ 'ਚ ਇਕੱਠ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਸਕੂਲਾਂ ਨੂੰ ਬੰਦ ਕਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਮੰਗਪੱਤਰ ਪ੍ਰਾਪਤ ਕੀਤਾ ਗਿਆ ਹੈ ਜੀ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ।