ਪੰਜਾਬ

punjab

ਭੱਠਾ ਤੇ ਦਿਹਾਤੀ ਮਜ਼ਦੂਰ ਸਭਾ ਨੇ ਐਸਡੀਐਮ ਦਫ਼ਤਰ ਬਾਹਰ ਦਿੱਤਾ ਧਰਨਾ

By

Published : May 25, 2021, 4:57 PM IST

ਜਲੰਧਰ:ਕਸਬਾ ਫਿਲੌਰ ਵਿਖੇ ਲਾਲ ਝੰਡਾ ਭੱਠਾ ਮਜ਼ਦੂਰ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਐਸਡੀਐਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਬੀਤੇ ਦਿਨ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਭੱਠਾ ਮਾਲਕਾਂ ਦੇ ਖਿਲਾਫ਼ ਮਾਈਨਿੰਗ ਐਕਟ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਕਾਰਨ ਉੱਥੇ ਭੱਠੇ ਮਾਲਕਾਂ ਵੱਲੋਂ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਅਤੇ ਜਿਹੜੇ ਭੱਠਾ ਮਜ਼ਦੂਰ ਸਨ ਉਹ ਵਿਹਲੇ ਹੋ ਗਏ ਜਿਸ ਦੇ ਰੋਸ ਦੇ ਚੱਲਦਿਆਂ ਅੱਜ ਲਾਲ ਝੰਡਾ ਭੱਠਾ ਮਜ਼ਦੂਰ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਐਸਡੀਐਮ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ। ਇਸ ਮੌਕੇ ਬੋਲਦੇ ਹੋਏ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਉੱਤੇ ਪਹਿਲਾਂ ਹੀ ਸਰਕਾਰ ਦੀ ਤਾਲਾਬੰਦੀ ਦੀ ਮਾਰ ਪਈ ਹੋਈ ਹੈ ਅਤੇ ਹੁਣ ਜਦੋਂ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਕੰਮ ਮਿਲ ਰਿਹਾ ਹੈ ਤਾਂ ਉਹ ਹੁਣ ਪੁਲੀਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਕੰਮ ਨੂੰ ਬੰਦ ਕਰ ਉਨ੍ਹਾਂ ਦੇ ਘਰਾਂ ਵਿੱਚ ਆ ਰਹੀ ਰੋਟੀ ਨੂੰ ਵੀ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ । ਇਸ ਸਬੰਧੀ ਬੋਲਦੇ ਹੋਏ ਫਿਲੌਰ ਦੇ ਐੱਸਪੀ ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਨੂਰਮਹਿਲ ਵਿਖੇ ਸ਼ਿਕਾਇਤ ਦੇ ਆਧਾਰ ਤੇ ਉੱਥੇ ਜਾ ਕੇ ਦੇਖਿਆ ਗਿਆ ਤਾਂ ਉਥੇ ਮਸ਼ੀਨਾਂ ਰਾਹੀਂ ਮਿੱਟੀ ਪੁੱਟਣ ਦਾ ਕੰਮ ਚੱਲ ਰਿਹਾ ਸੀ ਜਦੋਂ ਉਸ ਕੋਲੋਂ ਮਿੱਟੀ ਪੁੱਟਣ ਦੀ ਗਜ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਕੋਈ ਵੀ ਲਿਖਤੀ ਇਜਾਜ਼ਤ ਨਹੀਂ ਸਨ।

ABOUT THE AUTHOR

...view details