ਪੁਲਿਸ ਦੇ ਅੜਿੱਕੇ ਚੜ੍ਹਿਆ ਲੁਟੇਰਾ, ਜਾਣੋ ਕਿਵੇਂ ਕਰਦੇ ਸੀ ਲੁੱਟ - ਵਿਅਕਤੀ ਨੂੰ ਕੀਤਾ ਕਾਬੂ
ਜਲੰਧਰ: ਗੜ੍ਹਾ ਰੋਡ 'ਤੇ ਸਥਿਤ ਮੰਨਾਪੂਰਮ ਗੋਲਡ ਫਾਇਨਾਂਸ (Mannapuram Gold Finance) ਵਿਚ 24 ਜੁਲਾਈ ਨੂੰ ਦੁਪਹਿਰ ਤਿੰਨ ਵਜੇ ਡਕੈਤੀ ਹੋਈ ਸੀ। ਪੁਲਿਸ ਨੇ ਡਕੈਤੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested)ਕਰ ਲਿਆ ਹੈ।ਇਸ ਬਾਰੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਬਿਹਾਰ ਦੇ ਨਿਵਾਸੀ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।ਜਿਸ ਨੇ ਆਪਣੇ ਚਚੇਰੇ ਭਰਾ ਅਤੇ ਦੂਸਰੇ ਸਾਥੀ ਦੇ ਨਾਲ ਮਿਲ ਕੇ ਪੂਰੀ ਸਕੀਮ ਬਣਾ ਕੇ ਇਸ ਲੁੱਟ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਨੇ ਸਟਾਫ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਸੋਨੇ ਅਤੇ ਨਕਦੀ ਉੱਥੋਂ ਲੁੱਟੀ ਸੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਹਾਰ ਪੁਲਿਸ ਦਾ ਰਾਬਤਾ ਕਾਇਮ ਕੀਤਾ ਹੈ ਜਿਸ ਨਾਲ ਬਾਕੀ ਦੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।