ਪੁਲਿਸ ਵਲੋਂ ਲੁਟੇਰੇ ਗਿਰੋਹ ਨੂੰ ਕੀਤਾ ਕਾਬੂ
ਜਲੰਧਰ: ਸਿੱਕਾ ਹਸਪਤਾਲ ਦੀ ਮਾਲਕਣ ਦੇ ਨਾਲ ਹੋਈ ਪੰਦਰਾਂ ਲੱਖ (Fifteen lakhs) ਦੀ ਲੁੱਟ ਦੇ ਮਾਮਲੇ ਨੂੰ ਜਲੰਧਰ ਸੀਆਈਏ (CIA) ਪੁਲਿਸ ਨੇ ਸੁਲਝਾ ਦਿੱਤਾ ਹੈ।ਪੁਲਿਸ ਨੇ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਤੋਂ ਜ਼ਿਆਦਾ 1200000 ਰਿਕਵਰੀ ਹੋ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਜਾਂਚ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਵੀਹ ਸਤੰਬਰ ਨੂੰ ਸਿੱਕਾ ਹਸਪਤਾਲ ਦੀ ਮਾਲਕਣ ਪੈਸੇ ਲੈ ਕੇ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੇ ਬੈਗ ਖੋਹ ਕੇ ਫ਼ਰਾਰ ਹੋ ਗਏ ਸੀ।ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।