ਫੀਸਾਂ ਦੇ ਵਾਧੇ ਨੂੰ ਲੈਕੇ ਸਕੂਲ ਅਤੇ ਮਾਪਿਆਂ ਵਿਚਾਲੇ ਰੇੜਕਾ ਹੋਇਆ ਖ਼ਤਮ - ਆਰਥਿਕ ਪੱਖੋਂ ਕਮਜ਼ੋਰ ਹੋਏ ਮਾਪਿਆਂ
ਜਲੰਧਰ: ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਬਾਅਦ ਆਰਥਿਕ ਪੱਖੋਂ ਕਮਜ਼ੋਰ ਹੋਏ ਮਾਪਿਆਂ ਵਲੋਂ ਬੱਚਿਆਂ ਦੀਆਂ ਫੀਸਾਂ ਭਰਨ ਨੂੰ ਲੈਕੇ ਚਿੰਤਾ ਬਣੀ ਹੋਈ ਹੈ। ਇਸ ਦੇ ਚੱਲਦਿਆਂ ਜਲੰਧਰ 'ਚ ਫੀਸਾਂ ਨੂੰ ਲੈਕੇ ਸਕੂਲ ਅਤੇ ਮਾਪਿਆਂ ਵਿਚਾਲੇ ਰੇੜਕਾ ਖ਼ਤਮ ਹੋ ਗਿਆ ਹੈ। ਸਕੂਲ ਸਟਾਫ਼ ਵਲੋਂ ਮਾਪਿਆਂ ਦੀ ਸਥਿਤੀ ਨੂੰ ਸਮਝਦਿਆਂ ਹੋਇਆਂ ਫੀਸਾਂ 'ਚ ਕਟੌਤੀ ਹੈ। ਜਿਸ ਨੂੰ ਲੈਕੇ ਵਿਦਿਆਰਥੀ ਅਤੇ ਮਾਪੇ ਖੁਸ਼ ਨਜ਼ਰ ਆ ਰਹੇ ਹਨ।