ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਲਗਾਉਣ ਲਈ 'ਸਿਫ਼ਾਰਸ਼' ਦੀ ਲੋੜ ? - ਸਿਵਲ ਹਸਪਤਾਲ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਮੁਖਮੰਤਰੀ ਦੇ ਆਦੇਸ਼ਾਂ 'ਤੇ 18 ਤੋਂ 44 ਸਾਲ ਦੇ ਲੋਕ ਵੈਕਸੀਨ ਲਗਵਾਉਣ ਲਈ ਪਹੁੰਚੇ ਸਨ ਪਰ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨ ਵੱਲੋਂ ਸਿਰਫ਼ 45 ਤੋਂ ਉਤੇ ਵਾਲੇ ਮੁਲਾਜ਼ਮਾਂ ਨੂੰ ਹੀ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਜਾਂ ਫਿਰ ਜਿੰਨਾ ਕੋਲ ਕੋਈ ਸਿਫਾਰਸ਼ ਹੈ। ਇਸ ਮੌਕੇ ਟੀਕਾ ਲਗਾਉਣ ਆਏ ਲੋਕਾਂ ਨੇ ਦੱਸਿਆ ਹੈ ਕਿ ਇੱਥੇ ਸਿਫ਼ਰਿਸ਼ ਤੋਂ ਬਿਨ੍ਹਾਂ ਟੀਕਾ ਲਗਾਉਣਾ ਬਹੁਤ ਔਖਾ ਹੈ।ਹਸਪਤਾਲ ਵਿਚ ਸੋਸ਼ਲ ਡਿਸਟੈਸਿੰਗ ਦੀ ਉਲੰਘਣਾ ਕੀਤੀ ਜਾਂਦੀ ਹੈ।ਮੈਡੀਕਲ ਅਫ਼ਸਰ ਡਾ. ਚੰਦਰ ਮੋਹਨ ਨੇ ਦੱਸਿਆ ਅਸੀਂ ਵੈਕਸੀਨ ਦੇ ਸਟਾਕ ਦੇ ਹਿਸਾਬ ਨਾਲ ਹੀ ਟੀਕੇ ਲੱਗ ਰਹੇ ਹਨ ਅਤੇ ਕਿਸੇ ਦੀ ਕੋਈ ਸ਼ਿਫ਼ਾਰਸ਼ ਦੀ ਲੋੜ ਨਹੀਂ ਹੈ।