ਨੀਟੂ ਸ਼ਟਰਾਂ ਵਾਲਾ ਵੱਲੋਂ ਪਾਰਟੀ ਬਨਾਉਣ 'ਤੇ ਲੋਕਾਂ ਦੇ ਤਿੱਖੇ ਪ੍ਰਤੀਕਰਮ - ਐਨਆਰਆਈ ਆਜ਼ਾਦ ਪਾਰਟੀ
ਬਰਨਾਲਾ: ਸੋਸ਼ਲ ਮੀਡੀਆ ਤੇ ਮਜ਼ਾਕੀਆਂ ਵੀਡੀਓਜ਼ ਪਾ ਕੇ ਚਰਚਾ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਵੱਲੋਂ ਆਪਣੀ ਸਿਆਸੀ ਪਾਰਟੀ (ਐਨਆਰਆਈ ਆਜ਼ਾਦ ਪਾਰਟੀ) ਬਣਾ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸਨੂੰ ਲੈ ਕੇ ਉਹ ਚਰਚਾ ਵਿੱਚ ਹੈ। ਇਸ ਸਬੰਧੀ ਬਰਨਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਨੀਟੂ ਆਪਣੀਆਂ ਮਜ਼ਾਕੀਆ ਵੀਡੀਓਜ਼ ਪਾ ਕੇ ਵਿਊਜ ਹਾਸਲ ਕਰ ਕਮਾਈ ਕਰ ਰਿਹਾ ਹੈ। ਪਰ ਆਪਣੇ ਲੋਕਾਂ ਦਾ ਮਾਨਸਿਕ ਪੱਧਰ ਇੱਥੋਂ ਤੱਕ ਡਿੱਗ ਗਿਆ ਹੈ ਕਿ ਅਜਿਹੇ ਲੋਕਾਂ ਦੀਆਂ ਵੀਡੀਓਜ਼ ਨੂੰ ਲੱਖਾਂ ਲੱਖਾਂ ਦੇ ਵਿਊਜ਼ ਆਂਉਂਦੇ ਹਨ। ਜਦਕਿ ਟੈਲੰਟ ਵਾਲੇ ਲੋਕਾਂ ਨੂੰ ਕੋਈ ਨਹੀਂ ਦੇਖਦਾ। ਪੰਜਾਬ ਦੀ ਰਾਜਨੀਤੀ ਵੀ ਮਜ਼ਾਕ ਦਾ ਪਾਤਰ ਬਣ ਚੁੱਕੀ ਹੈ। ਅਸਲ ਮੁੱਦਿਆਂ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ।