ਕਿਸਾਨਾਂ ਦੇ ਪੱਖ ‘ਚ ਆਈ ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ - India closed
ਹੁਸ਼ਿਆਰਪੁਰ: ਜ਼ਿਲ੍ਹਾਂ ਪ੍ਰਧਾਨ ਨਵਦੀਪ ਸ਼ਰਮਾ ਦੀ ਅਗੁਵਾਈ ‘ਚ ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ (Punjab Taxi Operators Union) ਦੀ ਇੱਕ ਅਹਿਮ ਮੀਟਿੰਗ (Meeting) ਹੋਈ। ਇਸ ਮੀਟਿੰਗ (Meeting) ਵਿੱਚ 27 ਸਤੰਬਰ ਨੂੰ ਕਿਸਾਨਾਂ (Farmers) ਵੱਲੋਂ ਭਾਰਤ ਬੰਦ (India closed) ਦੇ ਸੱਦੇ ਨੂੰ ਸਹਿਯੋਗ ਕਰਨ ਦੀ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿੰਨੀ ਵਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਗਿਆ ਹਨ। ਹਰ ਵਾਰ ਹੀ ਟੈਕਸੀ ਆਪ੍ਰੇਟਰ ਯੂਨੀਅਨ (Punjab Taxi Operators Union) ਵੱਲੋਂ ਕਿਸਾਨਾਂ (Farmers)ਦਾ ਸਾਥ ਦਿੱਤਾ ਜਾਂਦਾ ਹੈ। ਅਤੇ ਉਸ ਤਰ੍ਹਾਂ ਹੁਣ ਵੀ ਟੈਕਸੀ ਆਪ੍ਰੇਟਰ ਯੂਨੀਅਨ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਦੱਸ ਦਈਏ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ।