ਬਿਜਲੀ ਵਿਭਾਗ ਦੀ ਟੀਮ ਨੇ ਚੁੱਕੇ ਬਿਜਲੀ ਚੋਰ - ਬਿਜਲੀ ਮੀਟਰ ਟੈਂਪਰ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਬਿਜਲੀ ਵਿਭਾਗ ਦੀ ਇੰਫੋਰਸਮੈਂਟ ਟੀਮ ਨੇ ਛਾਪਾ ਮਾਰਿਆ। ਇਥੇ ਤਿੰਨ ਫਰਮਾਂ ਵੱਲੋਂ ਬਿਜਲੀ ਮੀਟਰ ਟੈਂਪਰ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਅਭਿਦੀਪਕ ਨੇ ਦੱਸਿਆ, ਕਿ ਬਿਜਲੀ ਵਿਭਾਗ ਵੱਲੋ ਸਖ਼ਤ ਕਾਰਵਾਈ ਕੀਤੀ ਹੈ ਅਤੇ ਬਿਜਲੀ ਚੋਰਾਂ ਦੀ ਸਪਲਾਈ ਕੱਟ ਕਰਕੇ ਜੁਰਮਾਨਾ ਅਤੇ ਚੋਰੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ।