ਗ਼ਰੀਬ ਪਰਿਵਾਰ ਨੂੰ ਆਇਆ 51 ਲੱਖ ਦਾ ਬਿੱਲ - ਬਿੱਲ 51 ਲੱਖ
ਫਾਜ਼ਿਲਕਾ : ਵੈਸੇ ਤਾਂ ਬਿਜਲੀ ਵਿਭਾਗ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ ਬੀਤੇ ਦਿਨ ਪਿੰਡ ਗਿੱਦੜਾਂਵਾਲੀ ਦੇ ਵਿਚ ਇਕ ਗਰੀਬ ਪਰਿਵਾਰ ਨੂੰ ਇਕਵੰਜਾ ਲੱਖ ਦਾ ਬਿੱਲ ਭੇਜਣ 'ਤੇ ਚਰਚਾ 'ਚ ਆਇਆ ਸੀ, ਜਿੱਥੇ ਸਾਡੇ ਵੱਲੋਂ ਪ੍ਰਮੁੱਖਤਾ ਨਾਲ ਕਵਰੇਜ ਕਰਨ ਤੋਂ ਬਾਅਦ ਬਿਜਲੀ ਵਿਭਾਗ ਨੇ ਹਰਕਤ ਵਿੱਚ ਆਉਂਦੇ ਹੋਏ ਗਰੀਬ ਪਰਿਵਾਰ ਦਾ ਬਿੱਲ 51 ਲੱਖ ਤੋਂ ਘਟਾ ਕੇ ਜੀਰੋ ਕਰ ਦਿੱਤਾ ਗਿਆ। ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆਈ ਅਤੇ ਉਨ੍ਹਾਂ ਵੱਲੋਂ ਮੀਡੀਆ ਵੱਲੋਂ ਨਿਭਾਏਗੀ ਉਸਾਰੀ ਭੂਮਿਕਾ ਲਈ ਧੰਨਵਾਦ ਕੀਤਾ।