ਪੰਜਾਬ

punjab

ETV Bharat / videos

ਕੇਂਦਰ ਵੱਲੋਂ ਬੀਐਸਐਫ ਨੂੰ ਪੰਜਾਬ 'ਚ ਵਾਧੂ ਅਧਿਕਾਰ ਦੇਣ 'ਤੇ ਸਿਆਸੀ ਅਖਾੜਾ ਭਖਿਆ - The political

By

Published : Oct 14, 2021, 9:23 PM IST

ਅੰਮ੍ਰਿਤਸਰ: ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰ ਸਰਕਾਰ ਦੇ ਕੱਲ੍ਹ ਲਾਗੂ ਕੀਤੇ ਗਏ ਨਵੇਂ ਫ਼ਰਮਾਨ ਬੀਐਸਐਫ ਨੂੰ ਪੰਜਾਬ 'ਚ ਵਾਧੂ ਅਧਿਕਾਰ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਪੰਜਾਬ ਦੇ ਹੱਕਾਂ ਤੇ ਸਿੱਧਾ ਡਾਕਾ ਮਾਰ ਰਹੀ ਹੈ। ਇਹ ਕਿਸਾਨਾਂ ਦੇ ਖਿਲਾਫ਼ ਕਾਨੂੰਨ ਲਾਗੂ ਕੀਤਾ ਗਿਆ। ਇਕ ਤਰੀਕੇ ਨਾਲ ਸਮਝ ਲਵੋ ਗਵਰਨਰੀ ਰਾਜ ਲਾਗੂ ਕੀਤਾ ਗਿਆ। ਕੇਂਦਰ ਸਰਕਾਰ ਦੇ ਪੰਜਾਬ ਦੇ ਅੱਧੇ ਹਿੱਸੇ ਤੇ ਰਾਜ ਹੋ ਜਾਣਾ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਬੜੀਆਂ ਕੁਰਬਾਨੀਆਂ ਦੇਕੇ ਆਜ਼ਾਦ ਕਰਵਾਇਆ ਹੈ, ਮੋਦੀ ਤੇ ਅਮਿਤ ਸ਼ਾਹ ਸਿੱਧੇ ਪੰਜਾਬ ਤੇ ਹਕੂਮਤ ਚਲਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕੈਪਟਨ ਨੇ ਇਸ ਕਾਨੂੰਨ ਦਾ ਸਵਾਗਤ ਕੀਤਾ ਹੈ। ਇਹ ਗੱਲ ਚੰਗੀ ਨਹੀਂ। ਪੰਜਾਬ ਨੂੰ ਠਿੱਬੀ ਲਾਉਣ 'ਚ ਪੰਜਾਬ ਦੇ ਕਈ ਸਿਆਸਤਦਾਨਾ ਦਾ ਹੱਥ, ਸਿਆਸਤਦਾਨ ਕੇਂਦਰ ਸਰਕਾਰ ਨਾਲ ਮਿਲਕੇ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਹਨ।

ABOUT THE AUTHOR

...view details