ਪੰਜਾਬ

punjab

ETV Bharat / videos

ਤੇਜ਼ ਰਫ਼ਤਾਰ ਪੁਲਸੀਏ ਦੀ ਕਾਰ ਨੇ ਲਈ ਜਾਨ, ਪਰਿਵਾਰ ਨੇ ਲਾਇਆ ਧਰਨਾ - Police officer

By

Published : Oct 18, 2021, 2:43 PM IST

ਜਲੰਧਰ: ਫਗਵਾੜਾ ਹਾਈਵੇ ‘ਤੇ ਧੰਨੋਵਾਲ ਦੇ ਕੋਲ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਕੁੜੀਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਇੱਕ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਧੰਨੋਵਾਲ ਦੇ ਰਹਿਣ ਵਾਲੀ ਨਵਜੋਤ ਕੌਰ ਦੇ ਰੂਪ ਵੱਜੋ ਹੋਈ ਹੈ। ਕੁੜੀ ਦੀ ਮਾਂ ਤੇਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਵੇਰੇ ਕੰਮ ਲਈ ਨਿਕਲੀ ਸੀ ਰਸਤੇ ਵਿੱਚ ਫਾਟਕ ਦੇ ਕੋਲ ਸੜਕ ਪਾਰ ਕਰ ਰਹੀ ਸੀ ਤਾਂ ਇੱਕ ਤੇਜ਼ ਰਫਤਾਰ ਕਾਰ ਟੱਕਰ ਮਾਰ ਕੇ ਫ਼ਰਾਰ ਹੋ ਗਈ ਅਤੇ ਮੌਕੇ ‘ਤੇ ਹੀ ਕੁੜੀ ਦੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਰੂਪ ਨਾਲ ਜ਼ਖਮੀ ਹੈ। ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਕਾਰ ਚਲਾ ਰਹੇ ਪੁਲਿਸ ਮੁਲਾਜ਼ਮ ਨੂੰ ਫੜ੍ਹਿਆ ਨਹੀਂ ਜਾਂਦਾ ਉਹਨਾਂ ਦਾ ਧਰਨਾ ਜਾਰੀ ਰਹੇਗਾ।

ABOUT THE AUTHOR

...view details