1971 ਦੀ ਜੰਗ ਦੇ ਸ਼ਹੀਦ ਦੇ ਬੁੱਤ ਦੀ ਮਾੜੀ ਦੁਰਦਸ਼ਾ, ਸੰਭਾਲ ਪੱਖੋਂ ਅਣਗੌਲਿਆ
ਮਾਨਸਾ :1971 ਦੀ ਜੰਗ ਦੇ ਦੌਰਾਨ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਭਾਰਤ ਦੇ ਸੈਂਕੜੇ ਹੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਦੇ ਵਿੱਚ ਗੁਰਬਚਨ ਸਿੰਘ ਵੀ ਦੇਸ਼ ਦੇ ਤਿਰੰਗੇ ਦੀ ਆਨ ਬਾਨ ਨੂੰ ਬਰਕਰਾਰ ਰੱਖਣ ਦੇ ਲਈ ਸ਼ਹਾਦਤ ਦਾ ਜਾਮ ਪੀ ਗਏ। ਬੇਸ਼ੱਕ ਉਨ੍ਹਾਂ ਦਾ ਬੇਟਾ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੋ ਖੁਰਦ ਵਿਖੇ ਰਹਿ ਰਿਹਾ ਹੈ ਪਰ ਪਿੰਡ ਡਸਕਾ ਦੇ ਵਿਚ ਲੱਗੇ ਹੋਏ ਉਨ੍ਹਾਂ ਦੇ ਬੁੱਤ ਦੀ ਸਾਂਭ ਸੰਭਾਲ ਨਹੀਂ ਹੋ ਰਹੀ । ਜਿਸ ਤੇ ਉਨ੍ਹਾਂ ਦੇ ਬੇਟੇ ਟਹਿਲ ਸਿੰਘ ਨੇ ਪ੍ਰਸ਼ਾਸਨ ਨੂੰ ਇਸ ਬੁੱਤ ਦੀ ਸਾਂਭ ਸੰਭਾਲ ਕਰਨ ਦੇ ਲਈ ਵੀ ਕਈ ਵਾਰ ਅਪੀਲ ਕੀਤੀ ਹੈ ਅਤੇ ਇਸ ਦੀ ਚਾਰਦੀਵਾਰੀ ਕਰਨ ਦੀ ਮੰਗ ਕੀਤੀ ਹੈ। ਸ਼ਹੀਦ ਗੁਰਬਚਨ ਸਿੰਘ ਦੇ ਬੇਟੇ ਟਹਿਲ ਸਿੰਘ ਨੇ ਦੱਸਿਆ ਕਿ 1963 ਦੇ ਵਿਚ ਉਨ੍ਹਾਂ ਦੇ ਪਿਤਾ ਭਰਤੀ ਹੋਏ ਸਨ ਅਤੇ 1971 ਦੀ ਜੰਗ ਦੇ ਦੌਰਾਨ ਉਹ ਸ਼ਹੀਦ ਹੋ ਗਏ ਉਨ੍ਹਾਂ ਦੱਸਿਆ ਕਿ ਸ਼ਹੀਦੀ ਤੋਂ ਬਾਅਦ ਉਨ੍ਹਾਂ ਵੱਲੋਂ ਖ਼ੁਦ ਖ਼ਰਚ ਕਰਕੇ ਪਿੰਡ ਡਸਕਾ ਦੇ ਵਿੱਚ ਉਨ੍ਹਾਂ ਦਾ ਬੁੱਤ ਲਗਾਇਆ ਗਿਆ ਸੀ ਤਾਂ ਕਿ ਪਿੰਡ ਦੇ ਵਿਚ ਉਨ੍ਹਾਂ ਦੀ ਯਾਦ ਸਦਾ ਦੇ ਲਈ ਅਮਰ ਰਹੇ ਪਰ ਹੁਣ ਬੁੱਤ ਦੀ ਸਾਂਭ ਸੰਭਾਲ ਨਹੀਂ ਹੋ ਰਹੀ