ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ ਨੇ ਸਾਂਝਾ ਕੀਤਾ ਅਨੁਭਵ, ਪ੍ਰਸ਼ਾਸਨ ਨੇ ਹਰ ਸਹੂਲਤ ਕਰਵਾਈ ਮੁਹੱਈਆ - jalandhar corona update
ਜਲੰਧਰ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਿਥੇ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ, ਉਥੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕਰਨ ਵਾਲੇ ਇੱਕ ਨੌਜਵਾਨ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਲੋਕਾਂ ਨੂੰ ਨਾ ਘਬਰਾਉਣ ਲਈ ਕਿਹਾ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਘਰਵਾਲੀ ਦੀ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਉਹ ਬਹੁਤ ਘਬਰਾ ਗਿਆ ਸੀ ਪਰ ਪ੍ਰਸ਼ਾਸਨ ਨੇ ਏਕਾਂਤਵਾਸ ਦੌਰਾਨ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਏਕਾਂਤਵਾਸ ਉਪਰੰਤ ਰਿਪੋਰਟ ਨੈਗੇਟਿਵ ਆਉਣ 'ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ ਅਤੇ ਸਿਹਤ ਵਿਭਾਗ ਨੇ ਹਰ ਸਹੂਲਤ ਮੁਹਈਆ ਕਰਵਾਈ, ਜਿਸ ਦੀ ਖ਼ਾਸ ਤੌਰ 'ਤੇ ਹਰ ਇੱਕ ਮਰੀਜ਼ ਨੂੰ ਜ਼ਰੂਰਤ ਹੁੰਦੀ ਹੈ।