ਪਾਰਟੀ ਨੇ ਕਿਸੇ ਨੂੰ ਛੱਡਿਆ ਨਹੀਂ, ਸੇਵਾਵਾਂ ਦੇ ਖੇਤਰ ਬਦਲਣਗੇ-ਰਾਵਤ - ਕੈਬਨਿਟ ਦੇ ਵਿੱਚ ਨਵੀਂ ਪੀੜ੍ਹੀ ਦੇ ਆਗੂ
ਚੰਡੀਗੜ੍ਹ: ਪੰਜਾਬ ਦੀ ਨਵੀਂ ਕੈਬਨਿਟ (The new cabinet of Punjab) ਦੇ ਵਿਸਥਾਰ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਦਾ ਬਿਆਨ ਸਾਹਮਣੇ ਆਇਆ ਹੈ। ਹਰੀਸ਼ ਰਾਵਤ ਨੇ ਦੱਸਿਆ ਕਿ ਮੰਤਰੀ ਮੰਡਲ ਦੇ ਵਿੱਚ ਕੁਝ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ। ਇਸ ਦੌਰਾਨ ਰਾਵਤ ਨੇ ਦੱਸਿਆ ਕਿ ਜਿਹੜੇ ਮੰਤਰੀਆਂ ਨੂੰ ਕੈਬਨਿਟ ਦੇ ਵਿੱਚ ਕੋਈ ਸਥਾਨ ਹਾਸਿਲ ਨਹੀਂ ਹੋਇਆ ਉਨ੍ਹਾਂ ਨੂੰ ਪਾਰਟੀ ਦੇ ਹੋਰ ਕੰਮ ਸੌਂਪੇ ਜਾਂਣਗੇ ਜੋ ਕਿ ਪਾਰਟੀ ਦੇ ਬਾਹਰੀ ਅਤੇ ਸਰਕਾਰ ਵਿੱਚ ਵੀ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿੱਚ ਸੰਤੁਲਨ ਬਣਾਉਣ ਦੇ ਲਈ ਨਵੀਂ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਰਾਵਤ ਨੇ ਦੱਸਿਆ ਕਿ ਕੈਬਨਿਟ ਦੇ ਵਿੱਚ ਨਵੀਂ ਪੀੜ੍ਹੀ ਦੇ ਆਗੂ ਅਤੇ ਹੋਰ ਵਰਗਾਂ ਦੇ ਆਗੂਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।