ਮਹਿੰਗਾਈ ਨੇ ਦੁਸਹਿਰੇ ਦੇ ਫਿੱਕੇ ਪਾਏ ਰੰਗ - Amritsar
ਅੰਮ੍ਰਿਤਸਰ: ਬੀਤੇ ਕੁਝ ਸਮੇਂ ਤੋਂ ਹਰੇਕ ਵਸਤੂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਦੁਖੀ ਨਜ਼ਰ ਆ ਰਹੇ ਹਨ, ਅਤੇ ਮਹਿੰਗਾਈ ਨੇ ਦੁਸਹਿਰੇ ਦੇ ਤਿਉਹਾਰ ਤੇ ਬਾਜ਼ਾਰਾਂ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਬੈਠੇ ਨਿਰਾਸ਼ ਨਜ਼ਰ ਆ ਰਹੇ ਹਨ। ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਮਹਿੰਗਾਈ ਕਰਕੇ ਬਾਜ਼ਾਰ ਵਿਚ ਲੋਕਾਂ ਦਾ ਆਉਣਾ ਜਾਣਾ ਘਟ ਹੋਇਆ ਹੈ ਅਤੇ ਉਹ ਦੁਕਾਨਾਂ ਤੇ ਵੇਹਲੇ ਬੈਠੇ ਹਨ । ਉਹਨਾਂ ਕਿਹਾ ਕਿ ਸਰਕਾਰ ਵਲੋਂ ਹਰ ਚੀਜ਼ ਦੇ ਰੇਟ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।