ਪੈਲਸ ਮਾਲਕ ਨੇ ਪੈਲਸ 'ਚ ਕੋਵਿਡ ਕੇਅਰ ਸੈਂਟਰ ਬਣਾਉਣ ਦੀ ਕੀਤੀ ਪੇਸ਼ਕਸ਼ - coronavirus update punjab
ਗਿੱਦੜਬਾਹਾ: ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਨੂੰ ਲੈਕੇ ਸਰਕਾਰ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਮਾਜ ਸੇਵੀ ਵੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੇ ਚੱਲਦਿਆਂ ਗਿੱਦੜਬਾਹਾ 'ਚ ਮੱਕੜ ਪੈਲਸ ਦੇ ਮਾਲਿਕ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੈਲਸ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਵਰਤ ਸਕਦੇ ਹਨ। ਉਸ ਦਾ ਕਹਿਣਾ ਕਿ ਬਿਮਾਰੀ ਨਾਲ ਸਭ ਨੂੰ ਮਿਲ ਕੇ ਸਾਹਮਣਾ ਕਰਨ ਦੀ ਲੋੜ ਹੈ। ਜਿਸ ਕਾਰਨ ਉਹ ਕੋਵਿਡ ਸੈਂਟਰ ਲਈ ਆਪਣਾ ਪੈਲਸ ਦੇਣ ਨੂੰ ਤਿਆਰ ਹਨ।