ਬਟਾਲਾ ਦੇ ਨੇਤਾ ਜੀ ਸੁਭਾਸ਼ ਪਾਰਕ 'ਤੇ ਹੋ ਰਹੇ ਕਬਜ਼ੇ ਨੂੰ ਮੰਤਰੀ ਨੇ ਰੁਕਵਾਇਆ - ਨੇਤਾ ਜੀ ਸੁਭਾਸ਼ ਪਾਰਕ
ਬਟਾਲਾ: ਮਸ਼ਹੂਰ ਜਲੰਧਰ ਰੋਡ ਸਥਿਤ ਨੇਤਾ ਜੀ ਸੁਭਾਸ਼ ਪਾਰਕ ਉੱਤੇ ਕੁਝ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸ ਦੀ ਸੂਚਨਾ ਸਥਾਨਕ ਵਾਸੀਆਂ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦਿੱਤੀ। ਇਸ ਮੌਕੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ ਅਤੇ ਮੌਕੇ ਉੱਤੇ ਪਹੁੰਚ ਕਬਜ਼ਾ ਦੇ ਕੰਮ ਨੂੰ ਰੋਕ ਦਿੱਤਾ ਹੈ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਸ ਪਾਰਕ ਉੱਤੇ ਕਬਜ਼ਾ ਕਰਨ ਨਹੀਂ ਦਿੱਤਾ ਜਾਵੇਗਾ। ਡੀਐਸਪੀ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।