ਬੇਰਹਿਮੀ ਨਾਲ ਪ੍ਰੇਮੀ ਜੋੜੇ ਦਾ ਕੀਤਾ ਕਤਲ, ਦੇਖੋ ਵੀਡੀਓ - ਪ੍ਰੇਮ ਸੰਬੰਧਾਂ ਦੇ ਚੱਲਦੇ ਵਿਆਹ
ਫਾਜ਼ਿਲਕਾ: ਜ਼ਿਲ੍ਹੇ ਦੇ ਦੇ ਪਿੰਡ ਸੱਪਾਂ ਵਾਲੀ ਤੋਂ ਇੱਕ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਪਿੰਡ ਵਿੱਚ ਪ੍ਰੇਮੀ ਜੋੜੇ ਵੱਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ ਸਬੰਧਿਤ ਅਤੇ ਲੜਕਾ ਮਾਲੀ ਬਰਾਦਰੀ ਨਾਲ ਸਬੰਧਿਤ ਦੋਨਾਂ ਵਲੋਂ ਪ੍ਰੇਮ ਸੰਬੰਧਾਂ ਦੇ ਚੱਲਦੇ ਵਿਆਹ ਕਰਵਾ ਲਈ ਸੀ ਜਿਸ ਦੇ ਗ਼ੁੱਸੇ 'ਚ ਲੜਕੀ ਦੇ ਪਰਿਵਾਰ ਵਲੋਂ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਪਿੰਡ ਦੀ ਸੱਥ ਵਿਚ ਸੁੱਟ ਦਿੱਤਾ।