ਅੰਮ੍ਰਿਤਸਰ ਦੇ ਪਿੰਡ ਇੰਬਨ ਕਲਾਂ ਝਬਾਲ ਦੀ ਲਾਪਤਾ ਮੰਦਬੁੱਧੀ ਸੁਨੀਤਾ ਦੋ ਦਿਨਾਂ ਬਾਅਦ ਮਿਲੀ - ਇੰਬਨ ਕਲਾਂ ਝਬਾਲ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਲਾਗਲੇ ਪਿੰਡ ਇੰਬਣ ਕਲਾਂ ਪਿੰਡ ਦਾ ਹੈ ਜਿਥੋਂ ਦੀ ਰਹਿਣ ਵਾਲੀ ਮੰਦਬੁੱਧੀ ਔਰਤ ਸੁਨੀਤਾ ਜੋ ਕਿ ਆਪਣੇ ਸਹੁਰੇ ਪਰਿਵਾਰ ਦੀ ਸਰਪ੍ਰਸਤੀ ਹੇਠ ਹਸਪਤਾਲ ਵਿਚ ਇਲਾਜ ਕਰਵਾਉਣ ਉਪਰੰਤ ਸਹੁਰੇ ਘਰ ਗਈ ਤਾਂ ਉਥੋਂ ਦੋ ਦਿਨਾਂ ਬਾਅਦ ਲਾਪਤਾ ਹੋ ਗਈ। ਜਿਸ ’ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋ ਸੁਹਰੇ ਪਰਿਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਲੜਕੀ ਨੂੰ ਸੁਹਰੇ ਪਰਿਵਾਰ ਦੀ ਸਹਿਮਤੀ ਨਾਲ ਗਾਇਬ ਕੀਤਾ ਗਿਆ ਹੈ ਅਤੇ ਉਸ ਨਾਲ ਜ਼ਬਰ ਜਿਨਾਹ ਕੀਤਾ ਗਿਆ ਹੈ। ਇਸ ਸੰਬਧੀ ਮਹਿਲਾ ਮੰਡਲ ਅਧਿਕਾਰੀ ਬੇਬੀ ਦਾ ਕਹਿਣਾ ਹੈ ਕਿ ਲੜਕੀ ਸੁਨੀਤਾ ਨੂੰ ਬਰਾਮਦ ਕਰ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਲਦ ਹੀ ਰਿਪੋਰਟ ਆਉਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ।