ਪੁਲਿਸ ਫੋਰਸਾਂ ਨੇ ਸਾਂਝੇ ਤੌਰ 'ਤੇ ਮੌਕ ਡਰਿੱਲ ਰਾਹੀ ਦਿੱਤਾ ਇਹ ਸੰਦੇਸ਼ - ਸਰਚ ਅਪਰੇਸ਼ਨ
ਅੰਮ੍ਰਿਤਸਰ: ਪੁਲਿਸ ਦੇ ਜਵਾਨਾਂ ਨੂੰ ਹੋਰ ਵੀ ਅਲਰਟ ਰੱਖਣ ਲਈ ਰੇਲਵੇ ਸਟੇਸ਼ਨ ਬਿਆਸ ਵਿਖੇ ਜੀ.ਆਰ.ਪੀ, ਆਰ.ਪੀ.ਐਫ, ਸਥਾਨਕ ਪੁਲਿਸ, ਡਾਗ ਸਕੁਐਡ, ਸੁਰੱਖਿਆ ਯੰਤਰ ਨਾਲ ਲੈਸ ਜਵਾਨਾਂ ਅਤੇ ਆਲਾ ਪੁਲਿਸ ਅਧਿਕਾਰੀਆਂ ਨੇ ਅਚਾਨਕ ਸਟੇਸ਼ਨ 'ਤੇ ਦਸਤਕ ਦਿੱਤੀ ਅਤੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਇਸ ਆਪਰੇਸ਼ਨ ਦੌਰਾਨ ਪਹਿਲਾਂ ਤੋਂ ਪੁਲਿਸ ਟੀਮ ਵਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਇਹ ਇੱਕ ਮੌਕ ਡਰਿੱਲ ਹੈ ਅਤੇ ਇਸੇ ਤਹਿਤ ਇਸ ਸਰਚ ਅਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਸੁਰੱਖਿਆ ਦੇ ਪੁਖਤਾ ਇੰਤਜਾਮ ਦਾ ਸਬੂਤ ਦਿੱਤਾ।