ਫਗਵਾੜਾ ਦੇ ਖੋਥੜਾ ਰੋਡ ’ਤੇ ਬਣੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ - ਚੋਰਾਂ ਨੇ ਸੰਨ੍ਹ ਲਾ ਕੇ ਲੱਖਾਂ ਦਾ ਸੋਨਾ
ਕਪੂਰਥਲਾ: ਸ਼ਹਿਰ ਦੇ ਖੋਥੜਾ ਰੋਡ ’ਤੇ ਇਕ ਕੋਠੀ ’ਚੋਂ ਚੋਰਾਂ ਨੇ ਸੰਨ੍ਹ ਲਾ ਕੇ ਲੱਖਾਂ ਦਾ ਸੋਨਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕੋਠੀ ਮਾਲਕ ਹਰੀਸ਼ ਬੰਗਾ ਨੇ ਦੱਸਿਆ ਕਿ ਜਦੋਂ ਉਸਨੇ ਕੋਠੀ ਦੇ ਮੁੱਖ ਦਰਵਾਜਾ ਖੋਲ੍ਹਿਆ ਤਾਂ ਵੇਖਿਆ ਕਿ ਕਮਰਿਆਂ ਅੰਦਰ ਸਾਰਾ ਸਾਮਾਨ ਬਿਖਰਿਆ ਪਿਆ ਸੀ। ਹਰੀਸ਼ ਬੰਗਾ ਮੁਤਾਬਕ ਚੋਰ ਸਭ ਤੋਂ ਉੱਤੇ ਵਾਲਾ ਦਰਵਾਜ਼ਾ ਤੋੜ ਕੇ ਕੋਠੀ ਅੰਦਰ ਆਏ। ਚੋਰਾਂ ਵਲੋਂ 3 ਮਹਿੰਗੇ ਮੁੱਲ ਦੇ ਐਲਸੀਡੀ ਟੀਵੀ, 3 ਗੈਸ ਸਿਲੰਡਰ, 12 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।