ਪੰਜਾਬ

punjab

ETV Bharat / videos

'ਚੋਣਾਂ ਲੜਨ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਵਿੱਚੋਂ ਕੱਢਣਾ' - ਸ੍ਰੀ ਮੁਕਤਸਰ ਸਾਹਿਬ

By

Published : Jan 24, 2022, 4:11 PM IST

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਐਂਟੀ ਡਰੱਗਸ ਵੈਲਿੰਗਟਨ ਰਿਕਗਨਿਸ਼ਨ ਪੰਜਾਬ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਵਿੱਚ ਆਰਗੇਨਾਈਜੇਸ਼ਨ ਪੰਜਾਬ ਦੇ ਚੇਅਰਮੈਨ ਜਤਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਤਿੰਦਰ ਨੇ ਕਿਹਾ ਕਿ ਉਹ ਪੂਰੇ ਪੰਜਾਬ ਵਿੱਚ 117 ਜ਼ਿਲਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਅਤੇ ਪੂਰੇ ਪੰਜਾਬ ਵਿੱਚ ਉਨ੍ਹਾਂ ਕੈਡਿਟਾਂ ਨੂੰ ਸਮਰਥਨ ਕਰਨਗੇ ਜੋ ਕਾਬਲੀਅਤ ਰੱਖਦੇ ਹਨ। ਉੱਥੇ ਹੀ ਮੁਕਤਸਰ ਤੋਂ ਉਮੀਦਵਾਰ ਸੰਦੀਪ ਸੂਰੀਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁੱਖ ਟੀਚਾ ਹਲਕੇ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਇਸ ਮੁਹਿੰਮ ਤਹਿਤ ਉਹ ਹਰ ਵਾਰ ਦੇ ਪਿੰਡ ਵੈਲੇਂਸੀਆ ਤੈਨਾਤ ਕਰਨਗੇ, ਜਿਹੜੇ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾਣ ਵਾਲੀ ਅਹਿਮ ਭੂਮਿਕਾ ਅਦਾ ਕਰਨਗੇ। ਉਥੇ ਹੀ ਇਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਲੰਮੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਨੂੰ ਦੇਖਦਿਆਂ ਕੋਈ ਵੀ ਨਸ਼ਾ ਮੁਕਤ ਕਰਨਾ ਜਾਂ ਵਿਕਾਸ ਕਰਾਉਣ ਦਾ ਨਾਮ ਨਹੀਂ ਲੈਂਦਾ। ਸਿਰਫ਼ ਆਪਣੀਆਂ ਜੇਬਾਂ ਭਰਨ ਤੇ ਰਹਿੰਦੇ ਹਨ ਸਾਡਾ ਮੁੱਖ ਮਕਸਦ ਹੋਏਗਾ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਹੈ।

ABOUT THE AUTHOR

...view details