ਕੁਰਾਲੀ 'ਚ ਨਜ਼ਰ ਆਇਆ ਪੀਐਮ ਮੋਦੀ ਦੀ ਅਪੀਲ ਦਾ ਅਸਰ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਦੇਸ਼ 'ਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ। ਪੀਐਮ ਮੋਦੀ ਵੱਲੋਂ ਸਮੁੱਚੇ ਦੇਸ਼ਵਾਸੀਆਂ ਨੂੰ ਕਰਫਿਊ ਦੀ ਪਾਲਣਾ ਕਰਨ ਤੇ ਸ਼ਾਮ 5 ਵਜੇ ਤਾਲੀਆਂ ਤੇ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਸੀ। ਪੀਐਮ ਮੋਦੀ ਦੀ ਇਸ ਅਪੀਲ ਦਾ ਅਸਰ ਕੁਰਾਲੀ ਵਿੱਚ ਵੀ ਵੇਖਣ ਨੂੰ ਮਿਲਿਆ। ਇੱਥੇ ਲੋਕ ਸਾਰਾ ਦਿਨ ਘਰਾਂ ਅੰਦਰ ਰਹੇ ਤੇ ਸ਼ਾਮ ਵੇਲੇ ਪੰਜ ਮਿੰਟ ਲਈ ਉਨ੍ਹਾਂ ਨੇ ਥਾਲੀਆਂ, ਤਾਲੀਆਂ ਤੇ ਮੰਦਰ ਦੀਆਂ ਘੰਟਿਆਂ ਤੇ ਸ਼ੰਖ ਵਜਾ ਕੇ ਕੋਰੋਨਾ ਵਾਇਰਸ ਦੇ ਚਲਦੇ ਡਿਊਟੀ ਕਰਨ, ਇਸ ਸਬੰਧੀ ਜਾਗਰੂਕ ਕਰਨ ਵਾਲੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ, ਮੀਡੀਆ ਤੇ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ।