ਗੜ੍ਹਸ਼ੰਕਰ 'ਚ ਨਜ਼ਰ ਆਇਆ ਲੌਕਡਾਊਨ ਦਾ ਅਸਰ - ਹੁਸ਼ਿਆਰਪੁਰ ਨਿਊਜ਼ ਅਪਡੇਟ
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਪੂਰੀ ਤਰ੍ਹਾਂ ਕਰਫਿਊ ਤੇ 31 ਮਾਰਚ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਕਰੋਨਾ ਵਾਇਰਸ ਨੂੰ ਲੈਕੇ ਜਿੱਥੇ ਪੰਜਾਬ ਸਰਕਾਰ ਵਲੋਂ ਲੌਕਡਾਊਨ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ 'ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਦੁਕਾਨਾ, ਸਰਕਾਰੀ ਅਦਾਰੇ ਤੇ ਸਕੂਲ-ਕਾਲੇਜ ਬੰਦ ਨਜ਼ਰ ਆਏ।