10 ਅਕਤੂਬਰ ਨੂੰ ਪਸ਼ਚਾਤਾਪ ਸਮਾਗਮ ਕਰਵਾਉਣ ਦਾ ਵਿਚਾਰ: ਜਥੇਦਾਰ ਹਰਪ੍ਰੀਤ ਸਿੰਘ - Jathedar Akal Takht Sahib
ਬਠਿੰਡਾ: ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਪਸ਼ਚਾਤਾਪ ਸਮਾਗਮਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਵਿੱਚ ਉਨ੍ਹਾਂ ਕਿਹਾ ਕਿ ਕਰੀਬ 176 ਸਾਲ ਪਹਿਲਾਂ ਰਾਜਾ ਹੀਰਾ ਸਿੰਘ ਡੋਗਰੀਆ ਨੇ ਸਿੱਖ ਫੌਜਾਂ ਨੂੰ ਗੁਮਰਾਹ ਕਰਕੇ ਸਿੱਖ ਫੌਜਾਂ ਵਿੱਚ ਬੇਵਿਸ਼ਵਾਸੀ, ਬੇਵਿਸਾਹੀ ਦਾ ਮਾਹੌਲ ਪੈਦਾ ਕੀਤਾ ਸੀ ਜਿਸ ਦੇ ਫਲਸਰੂਪ ਬਹੁਤ ਸਾਰੇ ਸਿੱਖ ਯੋਧੇ, ਧਾਰਮਿਕ ਸਖਸ਼ੀਅਤਾਂ ਦਾ ਕਤਲ ਕਰ ਦਿੱਤਾ ਗਿਆ। ਉਸ ਦਾ ਪਸ਼ਚਾਤਾਪ ਅੱਜ ਤੱਕ ਨਹੀਂ ਹੋਇਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 10 ਅਕਤੂਬਰ ਨੂੰ ਉਕਤ ਸਮਾਗਮ ਕਰਵਾਏ ਜਾਣ ਦਾ ਵਿਚਾਰ ਹੈ ਪਰ ਜੇ ਲੌਕਡਾਊਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਮੇਂ 'ਚ ਤਬਦੀਲੀ ਹੋ ਸਕਦੀ ਹੈ।