ਦਿੱਲੀ 'ਚ ਧਰਨਾ ਜਾਰੀ ਰਹਿਣ ਤੱਕ ਚਲੇਗੀ ਭੁੱਖ ਹੜਤਾਲ: ਪ੍ਰਦਰਸ਼ਕਾਰੀ - Delhi Protest
ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਪੂਰਾ ਵਿਸ਼ਵ ਵਿਰੋਧ ਕਰ ਰਿਹਾ ਹੈ, ਉਥੇ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵੇਰਕਾ ਵਾਸੀਆਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿਆਸਤ ਤੋਂ ਉਪਰ ਉਠ ਕੇ ਵੇਰਕਾ ਵਾਸੀ ਭੁੱਖ ਹੜਤਾਲ 'ਚ ਸ਼ਾਮਿਲ ਹੋਏ ਹਨ ਅਤੇ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਖੇਤੀ ਕਾਨੂੰਨ ਰੱਦ ਕਰਵਾ ਕੇ ਦਿੱਲੀ ਧਰਨੇ 'ਚ ਬੈਠੇ ਕਿਸਾਨ ਵਾਪਿਸ ਨਹੀਂ ਪਰਤ ਆਉਂਦੇ। ਉਨ੍ਹਾਂ ਦਾ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਉਸ ਵੇੇਲੇ ਤੱਕ ਜਾਰੀ ਰਹੇਗਾ।