ਕਿਸਾਨੀ ਅੰਦੋੋਲਨ ਸਮਰਥਨ 'ਚ ਭੁੱਖ ਹੜਤਾਲ ਲਗਾਤਾਰ ਜਾਰੀ - ਐਡਵੋਕੇਟ ਸੁਨੀਲ ਕੁਮਾਰ ਅੱਤਰੀ
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪਿਛਲੇ 12 ਦਿਨਾਂ ਤੋਂ ਲਗਾਤਾਰ ਕਿਸਾਨ ਸਮਰਥਕਾਂ ਦੀ ਦਿੱਲੀ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਭੁੱਖ ਹੜਤਾਲ ਜਾਰੀ ਹੈ, ਇਸ ਭੁੱਖ ਹੜਤਾਲ ਵਿੱਚ ਰੋਜ਼ਾਨਾ ਪੰਜ ਪੰਜ ਮੈਂਬਰੀ ਕਮੇਟੀ ਦੇ ਬੰਦੇ ਸ਼ਾਮਿਲ ਹੁੰਦੇ ਹਨ, ਤੇ ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਜਦੋਂ ਤੱਕ ਕੇਂਦਰ ਸਰਕਾਰ ਮੰਗ ਪੂਰੀ ਨਹੀਂ ਕਰਦੀ, ਕਿਸਾਨ ਅੰਦੋਲਨ ਨੂੰ ਇਸੇ ਤਰ੍ਹਾਂ ਉਹ ਆਪਣਾ ਸਮਰਥਨ ਦਿੰਦੇ ਰਹਿਣਗੇ। ਕਿਸਾਨੀ ਅੰਦੋਲਨ ਵੱਲੋਂ ਜਾਰੀ ਭੁੱਖ ਹੜਤਾਲ ਦਾ ਸਮਰਥਨ ਦੌਰਾਨ ਗੱਲਬਾਤ ਕਰਦਿਆਂ,ਐਡਵੋਕੇਟ ਸੁਨੀਲ ਕੁਮਾਰ ਅੱਤਰੀ ਤੇ ਸੌਰਭ ਸ਼ਰਮਾ ਨੇ ਕਿਹਾ, ਕਿ ਉਹ ਹਮੇਸ਼ਾ ਕਿਸਾਨਾਂ ਦੇ ਮੋਢੇ ਨਾ ਮੋਢਾ ਜੋੜ ਕੇ ਨਾਲ ਖੜੇ ਹਨ।