ਸ਼ਰਾਬ ਠੇਕੇਦਾਰ ਦੇ ਕਰਿੰਦੇ ਨਾਲ ਹੋਈ ਕੁੱਟਮਾਰ - ਘਰ ਦੀ ਔਰਤ ਨਾਲ ਬਦਤਮੀਜ਼ੀ
ਸ੍ਰੀ ਮੁਕਤਸਰ ਸਾਹਿਬ:ਕੱਲ੍ਹ ਸ਼ਾਮ ਰੁਪਾਣਾ ਪਿੰਡ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਠੇਕੇਦਾਰ ਦੇ ਕਰਿੰਦੇ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉੱਥੇ ਜ਼ਖ਼ਮੀ ਹੋਏ ਕਰਿੰਦੇ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਮੈਂ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਵਾਈਨਸ ਸ਼ਰਾਬ ਠੇਕੇਦਾਰਾਂ ਦੇ ਰੇਡ ਪਾਰਟੀ ਵਿੱਚ ਨੌਕਰੀ ਤੇ ਲੱਗਿਆ ਹਾਂ। ਪੀੜਤ ਨੇ ਦੱਸਿਆ ਕਿ ਅਸੀਂ ਸ਼ੱਕ ਦੇ ਆਧਾਰ ਤੇ ਇੱਕ ਘਰ ਵਿੱਚ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਪਿੰਡ ਰੁਪਾਣਾ ਵਿਖੇ ਘਰ ਤੇ ਛਾਪੇਮਾਰੀ ਕੀਤੀ ਸੀ ਪਰ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰੋਂ ਕੁਝ ਬਰਾਮਦ ਨਹੀਂ ਸੀ ਹੋਇਆ ਜਿਸ ਦੇ ਰੋਸ ਵਜੋਂ ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਸਾਡੇ ‘ਤੇ ਹਮਲਾ ਕਰ ਦਿੱਤਾ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਤੈਨੂੰ ਬਦਨਾਮ ਕਰਾਂਗੇ ਇਸ ਦੌਰਾਨ ਉਸਨੇ ਕਿਹਾ ਕਿ ਜਿਨ੍ਹਾਂ ਵੱਲੋਂ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਪੁਲਿਸ ਵੱਲੋਂ ਉਨ੍ਹਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਉੱਧਰ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦਾ ਕਹਿਣਾ ਸੀ ਕਿ ਇਸ ਨੌਜਵਾਨ ਵੱਲੋਂ ਸਾਡੇ ਘਰ ਦੀ ਔਰਤ ਨਾਲ ਬਦਤਮੀਜ਼ੀ ਕੀਤੀ ਸੀ।ਇਸ ਮਾਮਲੇ ਚ ਪੁਲਿਸ ਦਾ ਕਹਿਣੈ ਕਿ ਜਲਦੀ ਹੀ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ ।