ਪੰਜਾਬ

punjab

ETV Bharat / videos

ਹਾਕੀ ਖਿਡਾਰੀ ਦੇ ਘਰ ਨਹੀਂ ਸੀ ਬੱਤੀ, ਜਰਨੇਟਰ ਚਲਾ ਦੇਖਿਆ ਮੈਚ - ਬ੍ਰਿਟੇਨ

By

Published : Aug 6, 2021, 1:40 PM IST

ਅਮ੍ਰਿੰਤਸਰ: ਟੋਕੀਓ ਓਲੰਪਿਕ (Tokyo Olympics 2020) 'ਚ ਭਾਰਤੀ ਮਹਿਲਾ ਹਾਕੀ ਟੀਮ (Indian Women Hockey Team) ਕਾਂਸੇ ਦੇ ਤਮਗੇ ਤੋਂ ਚੂਕ ਗਈ। ਸ਼ੁੱਕਰਵਾਰ ਨੂੰ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ, ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪੁੱਜ ਕੇ ਇਤਿਹਾਸ ਬਣਾ ਦਿੱਤਾ ਹੈ। ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਗੁਰਜੀਤ ਕੌਰ ਵੀ ਸਾਮਾਲ ਹੈ ਜਿਸਦੇ ਪਰਿਵਾਰ ਨੇ ਮੈਚ ਦੇਖਣ ਲਈ ਘਰ ਵਿੱਚ ਜਨਰੇਟਰ ਦੀ ਵਰਤੋਂ ਕੀਤੀ। ਗੁਰਜੀਤ ਕੌਰ ਦੇ ਪਿਤਾ ਨੇ ਕਿਹਾ ਕਿ ਬਾਰਿਸ਼ ਦੇ ਕਾਰਨ ਪਿੰਡ ਵਿੱਚ ਬਿਜਲੀ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੇ ਘਰ ਵਿੱਚ ਜਰਨੇਟਰ ਲਗਾਇਆ ਅਤੇ ਮੈਚ ਦੇਖਿਆ। ਖਿਡਾਰੀ ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਗ੍ਰੇਟ ਬ੍ਰਿਟੇਨ ਦੇ ਖਿਲਾਫ਼ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕਯੋ ਓਲੰਪਿਕਸ ਦੇ ਕਾਂਸੀ ਤਮਗਾ ਮੈਚ ਵਿੱਚ 2 ਗੋਲ ਕੀਤੇ ਪਰ ਭਾਰਤ ਗ੍ਰੇਟ ਬ੍ਰਿਟੇਨ ਤੋਂ 3-4 ਨਾਲ ਹਾਰ ਗਿਆ।

ABOUT THE AUTHOR

...view details